Crowdsource

4.1
16.1 ਹਜ਼ਾਰ ਸਮੀਖਿਆਵਾਂ
10 ਲੱਖ+
ਡਾਊਨਲੋਡ
ਸਮੱਗਰੀ ਰੇਟਿੰਗ
PEGI 12
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ

ਇਸ ਐਪ ਬਾਰੇ

ਮਜ਼ੇਦਾਰ ਅਤੇ ਆਸਾਨ ਸਵਾਲਾਂ ਦੇ ਜਵਾਬ ਦਿਓ ਜੋ ਬਹੁਤ ਡੂੰਘਾ ਪ੍ਰਭਾਵ ਪਾਉਂਦੇ ਹਨ! ਪੱਧਰ ਪਾਰ ਕਰ ਕੇ ਅੱਗੇ ਵਧੋ, ਬੈਜ ਅਣਲਾਕ ਕਰੋ ਅਤੇ ਨਾਲ ਹੀ ਆਪਣੀਆਂ ਪ੍ਰਾਪਤੀਆਂ ਨੂੰ ਸਾਂਝਾ ਕਰੋ! ਤੁਹਾਡੇ ਸਵੈਇੱਛਤ ਯੋਗਦਾਨ ਤੁਹਾਡੇ ਦੇਸ਼/ਖੇਤਰ ਵਿੱਚ Google ਦੇ ਉਤਪਾਦਾਂ ਨੂੰ ਬਿਹਤਰ ਬਣਾਉਂਦੇ ਹਨ। Google Assistant ਨੂੰ ਬਿਹਤਰ ਤਰੀਕੇ ਨਾਲ ਅਰਥ ਸਮਝਣਾ ਸਿਖਾਓ, ਆਪਣੀ ਭਾਸ਼ਾ ਲਈ Google Translate ਨੂੰ ਬਿਹਤਰ ਬਣਾਓ ਅਤੇ Google Photos ਦੀ ਵਸਤੂਆਂ ਪਛਾਣਨ ਵਿੱਚ ਮਦਦ ਕਰੋ। ਇਹ ਕਦੇ ਨਾ ਮੁੱਕਣ ਵਾਲੇ ਅਤੇ ਵੱਖ-ਵੱਖ ਤਰ੍ਹਾਂ ਦੇ ਕੁਝ ਅਜਿਹੇ ਯੋਗਦਾਨ ਹਨ ਜਿਨ੍ਹਾਂ ਨੂੰ ਤੁਸੀਂ Google ਨੂੰ ਸਥਾਨਕ ਅਤੇ ਸੰਸਾਰਕ ਪੱਧਰ, ਦੋਵਾਂ ਵਿੱਚ ਬਿਹਤਰ ਬਣਾਉਣ ਲਈ ਕਰ ਸਕਦੇ ਹੋ।



Google ਦੇ ਯੋਗਦਾਨੀਆਂ ਦੇ ਭਾਈਚਾਰੇ ਵਿੱਚ ਸ਼ਾਮਲ ਹੋਣ ਲਈ ਇਨ੍ਹਾਂ ਵਿੱਚੋਂ ਕੁਝ ਕਾਰਜ ਅਜ਼ਮਾਓ:



ਸੱਭਿਆਚਾਰਕ ਚਿੱਤਰ ਪੁਸ਼ਟੀਕਰਨ: ਸਧਾਰਨ ਸਵਾਲਾਂ ਦੇ ਹਾਂ/ਨਹੀਂ ਵਿੱਚ ਜਵਾਬ ਦੇਕੇ ਚਿੱਤਰਾਂ ਦੀ ਸੱਭਿਆਚਾਰਕ ਸਟੀਕਤਾ ਦੀ ਪੁਸ਼ਟੀ ਕਰੋ।

ਸਵਾਲ ਨੂੰ ਸਮਝਣਾ: ਚੁਣੋ ਕਿ ਤੁਸੀਂ ਦਿੱਤੇ ਗਏ ਸਵਾਲ ਨੂੰ ਕਿੰਨੀ ਚੰਗੀ ਤਰ੍ਹਾਂ ਸਮਝ ਸਕਦੇ ਹੋ।

ਚਿੱਤਰ ਦੀ ਤੁਲਨਾ: ਸਾਨੂੰ ਦੱਸੋ ਕਿ ਤੁਹਾਨੂੰ ਕਿਹੜਾ ਚਿੱਤਰ ਬਿਹਤਰ ਲੱਗਿਆ।

ਲਿਖਾਈ ਦੀ ਪ੍ਰਮਾਣਿਕਤਾ: ਸਾਨੂੰ ਦੱਸੋ ਕਿ ਲਿਖਾਈ ਤੁਹਾਡੇ ਵੱਲੋਂ ਦੇਖੀ ਜਾਣ ਵਾਲੀ ਲਿਖਤ ਨਾਲ ਮੇਲ ਖਾਂਦੀ ਹੈ ਜਾਂ ਨਹੀਂ।

ਲਿਖਾਈ ਪੜ੍ਹਨਾ: ਸਾਨੂੰ ਦੱਸੋ ਕਿ ਕੀ ਤੁਸੀਂ ਲਿਖਾਈ ਪੜ੍ਹ ਸਕਦੇ ਹੋ ਜਾਂ ਨਹੀਂ।

ਲਿਖਾਈ ਦੀ ਤੁਲਨਾ: ਆਪਣੀ ਤਰਜੀਹ ਚੁਣਨ ਲਈ ਲਿਖਾਈ ਦੀਆਂ ਦੋ ਸ਼ੈਲੀਆਂ ਦੀ ਤੁਲਨਾ ਕਰੋ।

ਪੁਆਇੰਟ ਪੁਸ਼ਟੀਕਰਨ: ਪੁਸ਼ਟੀ ਕਰੋ ਕਿ ਕੇਂਦਰ ਬਿੰਦੂ ਵਿਸ਼ੇ ਦੇ ਸਿਖਰ 'ਤੇ ਹੈ।

ਭੋਜਨ ਦੀ ਤੁਲਨਾ: ਦੋ ਪਕਵਾਨਾਂ ਦੇ ਚਿੱਤਰਾਂ ਦੀਆਂ ਵਿਸ਼ੇਸ਼ਤਾਵਾਂ ਦੀ ਤੁਲਨਾ ਕਰੋ।

ਆਡੀਓ ਡੋਨੇਸ਼ਨ: ਬੋਲੀ ਤਕਨਾਲੋਜੀ ਨੂੰ ਬਿਹਤਰ ਬਣਾਉਣ ਲਈ ਆਪਣੀ ਅਵਾਜ਼ ਰਿਕਾਰਡ ਕਰੋ।

ਭੋਜਨ ਸੰਬੰਧੀ ਤੱਥ: ਜੇ ਕਿਸੇ ਪਕਵਾਨ ਦੀਆਂ ਪ੍ਰਸਿੱਧ ਵਿਸ਼ੇਸ਼ਤਾਵਾਂ ਹਨ ਤਾਂ ਸਾਨੂੰ ਦੱਸੋ।

ਭੋਜਨ ਲੇਬਲਰ: ਸਾਨੂੰ ਦੱਸੋ ਕਿ ਚਿੱਤਰ ਵਿੱਚ ਕਿਹੜਾ ਭੋਜਨ ਸ਼ਾਮਲ ਹੈ।

ਸੰਕੇਤਕ ਸਮਾਨਤਾ: ਪਰਖੋ ਕਿ ਦੋ ਵਾਕਾਸ਼ਾਂ ਦਾ ਅਰਥ ਇੱਕੋ ਹੈ ਜਾਂ ਨਹੀਂ।

ਚਾਰਟ ਨੂੰ ਸਮਝਣਾ: ਪਰਖੋ ਕਿ ਕੀ ਚਾਰਟ ਸਮਝਣਯੋਗ ਅਤੇ ਭਰੋਸੇਯੋਗ ਹਨ ਜਾਂ ਨਹੀਂ।

ਗਲਾਈਡ ਟਾਈਪ: ਤੁਹਾਨੂੰ ਦਿਖਾਈ ਦੇਣ ਵਾਲੀ ਲਿਖਤ ਨੂੰ ਟਾਈਪ ਕਰਨ ਲਈ ਕੀ-ਬੋਰਡ 'ਤੇ ਆਪਣੀਆਂ ਉਂਗਲਾਂ ਨੂੰ ਗਲਾਈਡ ਕਰੋ।

ਆਡੀਓ ਪ੍ਰਮਾਣਿਕਤਾ: ਇੱਕ ਛੋਟੀ ਆਡੀਓ ਕਲਿੱਪ ਨੂੰ ਸੁਣੋ ਅਤੇ ਪਤਾ ਲਗਾਓ ਕਿ ਤੁਹਾਡੀ ਭਾਸ਼ਾ ਮੁਤਾਬਕ ਉਚਾਰਨ ਸੁਭਾਵਿਕ ਜਾਪਦਾ ਹੈ ਜਾਂ ਨਹੀਂ।

ਚਿੱਤਰ ਵਰਣਨ: ਬੋਲੀ ਤਕਨਾਲੋਜੀ ਨੂੰ ਬਿਹਤਰ ਬਣਾਉਣ ਲਈ ਤੁਹਾਨੂੰ ਪੇਸ਼ ਕੀਤੇ ਗਏ ਚਿੱਤਰਾਂ ਦਾ ਵਰਣਨ ਕਰਦੀ ਆਪਣੀ ਅਵਾਜ਼ ਰਿਕਾਰਡ ਕਰੋ।

ਚਿੱਤਰ ਲੇਬਲ ਪੁਸ਼ਟੀਕਰਨ: ਸਾਨੂੰ ਦੱਸੋ ਕਿ ਚਿੱਤਰਾਂ ਨੂੰ ਸਹੀ ਤਰੀਕੇ ਨਾਲ ਟੈਗ ਕੀਤਾ ਗਿਆ ਹੈ ਜਾਂ ਨਹੀਂ।

ਇਮੇਜ ਕੈਪਚਰ ਕਰਨਾ: ਆਪਣੇ ਦੇਸ਼/ਖੇਤਰ ਦੀਆਂ ਫ਼ੋਟੋਆਂ ਨੂੰ ਇਕੱਤਰ ਕਰ ਕੇ ਸਾਂਝਾ ਕਰੋ।

ਅਨੁਵਾਦ: ਵਾਕਾਂਸ਼ਾਂ ਅਤੇ ਸ਼ਬਦਾਂ ਦਾ ਵੱਖ-ਵੱਖ ਭਾਸ਼ਾਵਾਂ ਵਿੱਚ ਅਨੁਵਾਦ ਕਰੋ।

ਅਨੁਵਾਦ ਪ੍ਰਮਾਣਿਕਤਾ: ਚੁਣੋ ਕਿ ਕਿਹੜੇ ਵਾਕਾਂਸ਼ਾਂ ਦਾ ਸਹੀ ਅਨੁਵਾਦ ਕੀਤਾ ਗਿਆ ਹੈ।

ਲਿਖਾਈ ਦੀ ਪਛਾਣ: ਲਿਖਾਈ ਨੂੰ ਦੇਖੋ ਅਤੇ ਤੁਹਾਨੂੰ ਦਿਖਾਈ ਦੇਣ ਵਾਲੀ ਲਿਖਤ ਨੂੰ ਟਾਈਪ ਕਰੋ।

ਭਾਵਨਾ ਦਾ ਮੁਲਾਂਕਣ: ਇਹ ਤੈਅ ਕਰੋ ਕਿ ਤੁਹਾਡੀ ਭਾਸ਼ਾ ਦਾ ਕੋਈ ਵਾਕ ਸਕਾਰਾਤਮਕ, ਨਕਾਰਾਤਮਕ ਜਾਂ ਨਿਰਪੱਖ ਹੈ।

ਸਮਾਰਟ ਕੈਮਰਾ (Android Lollipop 5.0+ ਲੋੜੀਂਦਾ): ਕਿਸੇ ਵਸਤੂ ਵੱਲ ਕੈਮਰਾ ਕਰ ਕੇ ਦੇਖੋ ਕਿ ਕੈਮਰਾ ਉਸ ਵਸਤੂ ਨੂੰ ਪਛਾਣ ਪਾ ਰਿਹਾ ਹੈ ਜਾਂ ਨਹੀਂ।



ਹਰ ਵਾਰ ਜਦੋਂ ਤੁਸੀਂ ਕੋਈ ਜਵਾਬ ਸਪੁਰਦ ਕਰਦੇ ਹੋ, ਤਾਂ ਤੁਸੀਂ ਆਉਣ ਵਾਲੇ ਸਾਲਾਂ ਲਈ Google ਉਤਪਾਦਾਂ ਨੂੰ ਬਿਹਤਰ ਬਣਾਉਂਦੇ ਹੋ। ਤੁਹਾਡੀ ਮਦਦ ਲਈ ਤੁਹਾਨੂੰ ਇਨਾਮਾਂ ਦੇ ਰੂਪ ਵਿੱਚ ਕੁਝ ਫ਼ਾਇਦੇ ਵੀ ਦਿੱਤੇ ਜਾਣਗੇ, ਜਿਵੇਂ ਕਿ ਸਥਾਨਕ ਮੁਲਾਕਾਤਾਂ ਵਿੱਚ ਹੋਰ ਯੋਗਦਾਨੀਆਂ ਨਾਲ ਜੁੜਨ ਦੇ ਮੌਕੇ, ਗੂਗਲਰਾਂ ਅਤੇ ਹੋਰ ਯੋਗਦਾਨੀਆਂ ਨਾਲ ਆਨਲਾਈਨ Hangouts ਦੇ ਖਾਸ ਸੱਦੇ ਪ੍ਰਾਪਤ ਕਰਨਾ ਅਤੇ Crowdsource ਦੇ ਸੋਸ਼ਲ ਚੈਨਲਾਂ 'ਤੇ ਉਲੇਖਿਤ ਹੋਣਾ। ਭਾਵੇਂ ਤੁਸੀਂ ਰੇਲਗੱਡੀ ਵਿੱਚ ਹੋਵੋ, ਬੱਸ ਅੱਡੇ 'ਤੇ ਜਾਂ ਕਤਾਰ ਵਿੱਚ ਖੜ੍ਹੇ ਉਡੀਕ ਕਰ ਰਹੇ ਹੋਵੋ, ਆਪਣੇ ਸਥਾਨਕ ਭਾਈਚਾਰੇ ਲਈ Google ਨੂੰ ਬਿਹਤਰ ਬਣਾਉਣ ਵਾਸਤੇ ਕੁਝ ਸਮਾਂ ਜ਼ਰੂਰ ਕੱਢੋ।
ਅੱਪਡੇਟ ਕਰਨ ਦੀ ਤਾਰੀਖ
19 ਮਈ 2025

ਡਾਟਾ ਸੁਰੱਖਿਆ

ਸੁਰੱਖਿਆ ਇਸ ਗੱਲ ਨੂੰ ਸਮਝਣ ਨਾਲ ਸ਼ੁਰੂ ਹੁੰਦੀ ਹੈ ਕਿ ਵਿਕਾਸਕਾਰ ਵੱਲੋਂ ਤੁਹਾਡੇ ਡਾਟੇ ਨੂੰ ਕਿਸ ਤਰ੍ਹਾਂ ਇਕੱਤਰ ਅਤੇ ਸਾਂਝਾ ਕੀਤਾ ਜਾਂਦਾ ਹੈ। ਡਾਟਾ ਪਰਦੇਦਾਰੀ ਅਤੇ ਸੁਰੱਖਿਆ ਵਿਹਾਰ ਤੁਹਾਡੀ ਵਰਤੋਂ, ਖੇਤਰ ਅਤੇ ਉਮਰ ਦੇ ਮੁਤਾਬਕ ਵੱਖ-ਵੱਖ ਹੋ ਸਕਦੇ ਹਨ। ਵਿਕਾਸਕਾਰ ਵੱਲੋਂ ਇਸ ਜਾਣਕਾਰੀ ਨੂੰ ਮੁਹੱਈਆ ਕਰਵਾਇਆ ਗਿਆ ਹੈ ਅਤੇ ਉਸਦੇ ਵੱਲੋਂ ਸਮੇਂ ਦੇ ਨਾਲ ਇਸਨੂੰ ਅੱਪਡੇਟ ਕੀਤਾ ਜਾ ਸਕਦਾ ਹੈ।
ਇਹ ਐਪ ਤੀਜੀਆਂ ਧਿਰਾਂ ਨਾਲ ਇਸ ਤਰ੍ਹਾਂ ਦੀਆਂ ਡਾਟਾ ਕਿਸਮਾਂ ਸਾਂਝੀਆਂ ਕਰ ਸਕਦੀ ਹੈ
ਨਿੱਜੀ ਜਾਣਕਾਰੀ
ਇਹ ਐਪ ਇਸ ਤਰ੍ਹਾਂ ਦੀਆਂ ਡਾਟਾ ਕਿਸਮਾਂ ਇਕੱਠੀਆਂ ਕਰ ਸਕਦੀ ਹੈ
ਟਿਕਾਣਾ, ਨਿੱਜੀ ਜਾਣਕਾਰੀ ਅਤੇ 5 ਹੋਰ
ਡਾਟਾ ਆਵਾਜਾਈ ਵਿੱਚ ਇਨਕ੍ਰਿਪਟ ਕੀਤਾ ਜਾਂਦਾ ਹੈ
ਤੁਸੀਂ ਬੇਨਤੀ ਕਰ ਸਕਦੇ ਹੋ ਕਿ ਡਾਟੇ ਨੂੰ ਮਿਟਾ ਦਿੱਤਾ ਜਾਵੇ

ਰੇਟਿੰਗਾਂ ਅਤੇ ਸਮੀਖਿਆਵਾਂ

4.1
15.6 ਹਜ਼ਾਰ ਸਮੀਖਿਆਵਾਂ

ਨਵਾਂ ਕੀ ਹੈ

ਸੱਭਿਆਚਾਰਕ ਚਿੱਤਰ ਪੁਸ਼ਟੀਕਰਨ! ਸਧਾਰਨ ਹਾਂ/ਨਾ ਸਵਾਲਾਂ ਦੇ ਜਵਾਬ ਦੇਕੇ ਚਿੱਤਰਾਂ ਦੀ ਸੱਭਿਆਚਾਰਕ ਸਟੀਕਤਾ ਦੀ ਪੁਸ਼ਟੀ ਕਰੋ।